0
  • An empty cart

    You have no item in your shopping cart

Enter your keyword

ਕਮਲਾ ਨਹਿਰੂ ਕਾਲਜ ਵਿੱਚ ‘ਪੰਜਾਬ ਦਿਵਸ’ ਮਨਾਇਆ ਗਿਆ

ਕਮਲਾ ਨਹਿਰੂ ਕਾਲਜ ਵਿੱਚ ‘ਪੰਜਾਬ ਦਿਵਸ’ ਮਨਾਇਆ ਗਿਆ

ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਚ ਪ੍ਰਿੰਸੀਪਲ ਡਾਃ ਸਵਿੰਦਰ ਪਾਲ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ  ‘ਪੰਜਾਬ ਦਿਵਸ’ ਮਨਾਇਆ ਗਿਆ। ਇਸ ਮੌਕੇ “ਪੰਜਾਬਃ ਵਿਰਸਾ ਤੇ ਵਰਤਮਾਨ” ਵਿਸ਼ੇ ‘ਤੇ ਲੈਕਚਰ ਕਰਵਾਇਆ ਗਿਆ ਜਿਸਦੇ ਮੁੱਖ ਵਕਤਾ ਪ੍ਰੋਃ ਹਰਜੀਤ ਵਿਰਦੀ ਸਨ। ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਅਜੋਕੇ ਪੰਜਾਬ ਦੇ ਹੋਂਦ ਵਿੱਚ ਆਉਣ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਬੋਲੀ ਦੇ ਅਧਾਰ ਤੇ ਪੰਜਾਬੀ ਸੂਬੇ ਦੇ ਹੋਂਦ ਵਿੱਚ ਆਉਣ ਕਾਰਨਾਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ 70 ਤੋਂ ਵੱਧ ਵਿਦਿਆਰਥੀ ਹਾਜ਼ਰ ਸਨ। ਡਾ. ਪਲਵਿੰਦਰ ਕੌਰ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਡਾ. ਰੁਮਿੰਦਰ ਕੌਰ, ਮੁਖੀ ਪੰਜਾਬੀ ਵਿਭਾਗ ਨੇ ਪ੍ਰੋਃ ਹਰਜੀਤ ਵਿਰਦੀ ਦਾ ਇਸ ਬਹੁਮੁੱਲੇ ਲੈਕਚਰ ਲਈ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ।