ਫਗਵਾੜਾ ਪੱਤਰਕਾਰ ਸੰਗਠਨ ਵਲੋਂ ਕੋਮੀ ਪ੍ਰੈਸ ਦਿਵਸ ਮਨਾਇਆ ਗਿਆ
ਅੱਜ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਵਿਖੇ ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਵਲੋਂ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਅਤੇ ਪ੍ਰਿੰਸੀਪਲ ਮੈਡਮ ਡਾ ਸਵਿੰਦਰ ਪਾਲ ਦੀ ਰਹਿਨੁਮਾਈ ਹੇਠ ਕੋਮੀ ਪ੍ਰੈਸ ਦਿਵਸ ਮਨਾਇਆ ਗਿਆ ਇਸ ਮੌਕੇ ਅਪਣੇ ਸੰਬੋਧਨ ਚ ਬੋਲਦਿਆਂ ਪ੍ਰਿੰਸੀਪਲ ਮੈਡਮ ਡਾ ਸਵਿੰਦਰ ਪਾਲ ਨੇ ਪ੍ਰੈਸ ਦੇ ਮੋਜੂਦ ਮੈਂਬਰਾਂ ਨੂੰ ਕੋਮੀ ਪ੍ਰੈਸ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੈਸ ਦੀ ਮੱਹਤਤਾ ਬਾਰੇ ਜਾਣੂ ਕਰਵਾਉਂਦਿਆਂ ਆਖਿਆ ਕਿ ਪ੍ਰੈਸ ਦੀ ਅਜਾਦੀ ਦੇ ਮਹਤੱਵ ਲਈ ਦੁਨੀਆ ਨੂੰ ਅਗਾਹ ਕਰਨ ਵਾਲਾ ਇਹ ਦਿਨ ਲੋਕਤੰਤਰ ਦੀ ਸੁੱਰਖਿਆ ਤੇ ਉਸ ਨੂੰ ਬਹਾਲ ਕਰਨ ਵਿੱਚ ਮੀਡੀਆ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਨਾਲ ਹੀ ਪੱਤਰਕਾਰਾਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਖੂਦ ਨੂੰ ਸਮਰਪਤ ਕਰਨ ਦਾ ਮੌਕਾ ਵੀ ਦਿੰਦਾ ਹੈ ਡਾ ਰਮਨ ਨੇ ਅਪਣੇ ਸੰਬੋਧਨ ਚ ਬੋਲਦਿਆਂ ਆਖਿਆ ਕਿ ਪ੍ਰੈਸ ਖੇਤਰ ਨਾਲ ਜੁੜੇ ਵਿਆਕਤੀਆਂ ਨੂੰ ਵੱਡੀਆ ਸਮਸਿਆਵਾਂ ਦੇ ਦੋਰ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੇ ਅੱਜ ਪੱਤਰਕਾਰਤਾ ਦਾ ਸਵਰੂਪ ਕਾਫੀ ਬਦਲ ਗਿਆ ਹੈ ਅਤੇ ਅਜਿਹੇ ਵਿੱਚ ਸਰਕਾਰਾਂ ਨੂੰ ਵੀ ਲੋਕਤੰਤਰ ਦੇ ਚੋਥੇ ਥੰਮ ਮੀਡੀਆ ਨੂੰ ਉਸ ਦਾ ਬਣਦਾ ਅਧਿਕਾਰ ਦੇਣਾ ਚਾਹੀਦਾ ਹੈ ਇਸ ਮੌਕੇ ਪ੍ਰਧਾਨ ਡਾ ਰਮਨ , ਪ੍ਰਿੰਸੀਪਲ ਮੈਡਮ ਸ਼ਵਿੰਦਰ ਪਾਲ , ਸੁਸ਼ੀਲ ਸ਼ਰਮਾ , ਅਸ਼ੋਕ ਸ਼ਰਮਾ , ਜੀਵਨ ਸੰਘਾ , ਮੈਡਮ ਗੁਰਪ੍ਰੀਤ ਕੌਰ , ਕੁਲਦੀਪ ਸਿੰਘ , ਡਾ ਰੁਮਿੰਦਰ ਕੋਰ ਵਾਈਸ ਪ੍ਰਿੰਸੀਪਲ , ਮਿਸਿਜ਼ ਅਮਨ ਲਤਾ ਐਸੋਸੀਏਟ ਪ੍ਰੋਫੈਸਰ , ਡਾ ਪ੍ਰਿਯੰਕਾ ਐਰੀ ਅਸੀਸਟੈਂਟ ਪ੍ਰੋਫੈਸਰ , ਇੰਦਰਪ੍ਰੀਤ , ਜੁਨੀਅਰ ਅਸੀਸਟੈਂਟ ਆਦਿ ਮੌਜੂਦ ਸਨ